ਗੁਰਮਤਿ ਅਨੁਸਾਰ ਇਨਸਾਨ ਦੇ ਔਗੁਣਾਂ ਅਤੇ ਉਸਦੇ ਦੁੱਖਾਂ ਦਾ ਗੂੜ੍ਹਾ ਰਿਸ਼ਤਾ ਹੈ। ਔਗੁਣ ਨਾ ਸਿਰਫ਼ ਸਾਡੇ ਮਾਨਸਿਕ ਦੁੱਖਾਂ ਦਾ ਕਾਰਨ ਨੇ ਸਗੋਂ ਔਗੁਣ ਹੀ ਸਾਡੇ ਸਚਿਆਰ ਹੋਣ ’ਚ ਸਭ ਤੋਂ ਵੱਡੀ ਰੁਕਾਵਟ ਹਨ। ਪਰ ਉਸ ਮਾਲਕ ਦੇ ਰੰਗ ਦੇਖੋ, ਇਨਸਾਨ ਦਾ ਐਨਾ ਵੱਡਾ ਦੁਸ਼ਮਣ ਉਸਦੇ ਅੰਦਰ ਹੀ ਹੁੰਦਾ ਹੈ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ। ਜੇ ਮੰਨਿਆਂ ਵੀ ਤਾਂ ਕਦੇ ਇਹ ਨਹੀਂ ਮੰਨਦਾ ਕਿ ਉਸਦੇ ਔਗੁਣ ਕਿੰਨੇ ਜ਼ਿਆਦਾ ਅਤੇ ਕਿੰਨੇ ਵੱਡੇ ਹਨ। ਹੋਰ ਵੀ ਦਿਲਚਸਪ ਖੇਡ ਇਹ ਹੈ ਕਿ ਜੇ ਉਹ ਆਪਣੇ ਔਗੁਣਾਂ ਦੀ ਸੂਚੀ ਬਣਾਉਣ ਬੈਠ ਵੀ ਜਾਵੇ ਤਾਂ ਇੱਕਾ-ਦੁੱਕਾ ਛੋਟੇ-ਮੋਟੇ ਔਗੁਣ ਲਿਖਣ ਤੋਂ ਬਾਅਦ ਇਨਸਾਨ ਨੂੰ ਆਪਣੇ ਅੰਦਰ ਕੁੱਝ ਮਾੜਾ ਦਿਖਦਾ ਹੀ ਨਹੀਂ। ਬਹੁਤੇ ਗੁੱਝੇ ਔਗੁਣ ਦੇਖਣ ਵਾਲੀ ਅੱਖ ਤਾਂ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਪਰ ਜੋ ਔਗੁਣ ਸਾਰੀ ਦੁਨੀਆ ਨੂੰ ਦਿਖ ਰਹੇ ਹੁੰਦੇ ਨੇ, ਉਹਨਾਂ ਨੂੰ ਇਨਸਾਨ ਆਪਣੇ ਗੁਣ ਸਮਝ ਕੇ ਗਰੂਰ ਕਰਦਾ ਰਹਿੰਦਾ ਹੈ।
ਸ਼ੇਖ ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਇਨਸਾਨ ਦੇ ਔਗੁਣਾਂ ਉੱਪਰ ਖਾਸ ਰੌਸ਼ਨੀ ਪਾਈ ਹੈ ਜਿਵੇਂ ਔਗੁਣਾਂ ਦੀਆਂ ਕਿਸਮਾਂ, ਔਗੁਣਾਂ ਦਾ ਦੁੱਖਾਂ ਨਾਲ ਰਿਸ਼ਤਾ ਅਤੇ ਹੋਰ ਬਹੁਤ ਕੁੱਝ। ਆਓ, ਪਹਿਲਾਂ ਉਹ ਸਲੋਕ ਵਿਚਾਰੀਏ ਜੋ ਔਗੁਣਾਂ ਦੀ ਚਰਚਾ ਕਰਦੇ ਨੇ।
ਔਗੁਣ
1. ਬਾਹਰੀ ਪਹਿਰਾਵਾ ਅਤੇ ਔਗੁਣ
ਬਾਹਰੀ ਪਹਿਰਾਵੇ ਦਾ ਸਿੱਖੀ ਵਿੱਚ ਕੋਈ ਮੁੱਲ ਨਹੀਂ। ਬਾਹਰੀ ਪਹਿਰਾਵਾ ਕਿੰਨਾ ਵੀ ਧਾਰਮਿਕ ਦਿੱਖ ਵਾਲਾ ਕਿਉਂ ਨਾ ਹੋਵੇ, ਉਸਦੀ ਕੋਈ ਬੁੱਕਤ ਨਹੀਂ, ਅਸਲੀ ਮੁੱਲ ਅੰਦਰਲੀ ਵਸਤ ਦਾ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਧਾਰਮਿਕ ਸੰਸਥਾਵਾਂ ਤੇ ਧਾਰਮਿਕ ਲੀਡਰ, ਸਿੱਖ ਨੂੰ ਸਿਰਫ਼ ਬਾਹਰੀ ਰੂਪ ਦੇ ਹਿਸਾਬ ਨਾਲ ਹੀ ਪ੍ਰਭਾਸ਼ਿਤ ਕਰਦੇ ਹਨ।
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ॥ ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ॥੩੩॥
ਮੈਂ ਆਪਣੀ ਸਰੀਰਕ ਸੁੰਦਰਤਾ ਨੂੰ ਲੈ ਕੇ ਪੂਰਾ ਸੁਚੇਤ ਹਾਂ ਪਰ ਆਪਣੀ ਅੰਤਰ-ਆਤਮਾ ਨੂੰ ਲੈ ਕੇ ਸੁੱਤਾ ਹੋਇਆ ਹਾਂ। ਫ਼ਰੀਦ, ਇਸੇ ਲਈ ਮੇਰੀ ਅੰਤਰ-ਆਤਮਾ ਔਗੁਣਾਂ ਨਾਲ ਭਰੀ ਪਈ ਹੈ ਅਤੇ ਰੱਬੀ ਗੁਣਾਂ ਵਾਲੇ ਆਤਮਿਕ ਸਫ਼ਰ ਪੱਖੋਂ ਸੱਖਣੀ ਹੈ।
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥੫੦॥
ਫ਼ਰੀਦ, ਮੇਰੇ ਮੋਢੇ ਉੱਪਰ ਨਮਾਜ਼ ਵਾਲਾ ਮੁਸੱਲਾ (ਚਟਾਈ), ਗਲੇ ਵਿੱਚ ਕਾਲਾ ਸ਼ੌਲ ਹੈ, ਜ਼ੁਬਾਨ ਮੇਰੀ ਗੁੜ ਵਾਂਗ ਮਿੱਠੀ ਹੈ ਪਰ ਨੀਅਤ ਮੇਰੀ ਮੈਲੀ ਹੈ। ਬਾਹਰੋਂ ਮੈਂ ਬੜਾ ਗਿਆਨਵਾਨ ਦਿਸਦਾ ਹਾਂ ਪਰ ਨੀਅਤ ਮੇਰੀ ਪੂਰੀ ਕਾਲੀ ਹੈ।
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥੬੧॥
ਫ਼ਰੀਦ, ਮੇਰਾ ਲਿਬਾਸ ਧਾਰਮਿਕ ਹੈ, ਮੇਰੀ ਬਾਹਰੀ ਪਛਾਣ ਵੀ ਧਾਰਮਿਕ ਹੈ। ਲੋਕਾਂ ਨੂੰ ਮੈਂ ਦਰਵੇਸ਼ ਲਗਦਾ ਹਾਂ ਪਰ ਮੈਂ ਤਾਂ ਗੁਨਾਹਾਂ ਦਾ ਭਰਿਆ ਹੋਇਆ ਹਾਂ।
2. ਧਨ, ਦੌਲਤ ਦੀ ਭੁੱਖ ਅਤੇ ਸਾੜਾ
ਇਨਸਾਨ ਦੀ ਦੁਨਿਆਵੀ ਪਦਾਰਥਾਂ ਦੀ ਭੁੱਖ ਅਤੇ ਆਪਣੇ ਕਰੀਬੀਆਂ ਤੋਂ ਵੱਧ ਦੌਲਤ ਇਕੱਠੀ ਕਰਨ ਦੀ ਦੌੜ, ਇਨਸਾਨ ਦੇ ਸਭ ਤੋਂ ਵੱਡੇ ਔਗੁਣਾਂ ਵਿਚੋਂ ਇੱਕ ਹੈ। ਬਾਬਾ ਫ਼ਰੀਦ ਇਸ ਦੌੜ ਪਿਛਲੀ ਬੇਵਕੂਫੀ ਦਾ ਜ਼ਿਕਰ ਇਹਨਾਂ ਸਲੋਕਾਂ ਵਿੱਚ ਕਰ ਰਹੇ ਨੇ। ਧਨ ਦੌਲਤ ’ਚੋਂ ਖੁਸ਼ੀ ਲੱਭਣੀ ਇੱਕ ਅੰਤਹੀਣ ਖੂਹ ਵਿੱਚ ਛਾਲ ਮਾਰਨ ਵਾਂਗ ਹੈ।
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥ ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥੪੬॥
ਫ਼ਰੀਦ, ਕੋਠੀਆਂ, ਮਹਿਲਾਂ ਤੇ ਬੁਰਜਾਂ ਦੇ ਮਾਲਕ ਵੀ ਕਬਰਾਂ ਵਿੱਚ ਜਾ ਪਏ ਨੇ। ਪੂਰੀ ਜ਼ਿੰਦਗੀ ਉਸ ਮਾਲਕ ਨਾਲੋਂ ਟੁੱਟ ਕੇ ਜੀਵੀ ਅਤੇ ਬਿਨਾ ਉਸ ਨਾਲ ਮੇਲ ਕੀਤਿਆਂ ਹੀ, ਕਬਰਾਂ ਵਿੱਚ ਜਾ ਸੁੱਤੇ ਨੇ।
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥ ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥
ਫ਼ਰੀਦ, ਕੋਠੀਆਂ, ਮਹਿਲਾਂ ਨਾਲ ਚਿੱਤ ਨਾ ਲਾ। ਇਹ ਸਿਰਫ਼ ਮਿੱਟੀ ਦਾ ਢੇਰ ਹੀ ਨੇ ਤੇ ਇਹਨਾਂ ਨੇ ਤੇਰੇ ਆਤਮਿਕ ਸਫ਼ਰ ਵਿੱਚ ਕੋਈ ਸਹਾਇਤਾ ਨਹੀਂ ਕਰਨੀ।
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥੮੧॥
ਫ਼ਰੀਦ, ਮੈਂ ਇਹ ਜਾਣ ਲਿਆ ਹੈ ਕਿ ਜੋ ਦੁੱਖ ਮੈਨੂੰ ਹੈ, ਓਹੀ ਦੁੱਖ ਪੂਰੀ ਦੁਨੀਆ ਨੂੰ ਹੈ। ਆਤਮਿਕ ਸਫ਼ਰ ਵਿੱਚ ਉਚਾਈ ਪ੍ਰਾਪਤ ਕਰਨ ‘ਤੇ ਪਤਾ ਲੱਗਾ ਕਿ ਹਰ ਇਨਸਾਨ ਦੁਨਿਆਵੀ ਇੱਛਾਵਾਂ ਦੇ ਦੁੱਖਾਂ ਨਾਲ ਗ੍ਰਸਤ ਹੈ।
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ॥੮੮॥
ਫ਼ਰੀਦ, ਮੇਰੀਆਂ ਇੰਦਰੀਆਂ ਨੂੰ ਹਰ ਵੇਲੇ ਕੁੱਝ ਨਾ ਕੁੱਝ ਮੰਗਣ ਦੀ ਆਦਤ ਪੈ ਚੁੱਕੀ ਹੈ। ਪਰ ਇਹ ਕਿੰਨਾ ਵੀ ਜ਼ੋਰ ਲਾਉਣ ਮੈਂ ਕੰਨਾਂ ’ਚ ਰੂੰ ਪਾਈ ਰੱਖਦਾ ਹਾਂ ਭਾਵ ਮੈਂ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ।
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥ ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ॥੮੯॥
ਫ਼ਰੀਦ, ਮੇਰੀਆਂ ਇੰਦਰੀਆਂ, ਸਾਹਿਬ ਦੀ ਰਚਨਾ ਦੇ ਅਨੰਤ ਸੁਹੱਪਣ ਵੱਲ ਖਿੱਚੀਆਂ ਰਹਿੰਦੀਆਂ ਨੇ। ਇਸ ਖਿੱਚ ਕਾਰਨ ਮੇਰੀ ਜ਼ਿੰਦਗੀ ਦਾ ਇੱਕ-ਇੱਕ ਦਿਨ ਹੱਥੋਂ ਨਿਕਲ ਰਿਹਾ ਹੈ।
ਮਃ ੫ ॥ ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
ਫ਼ਰੀਦ, ਆਪਣੇ ਜੋਬਨ ਅਤੇ ਅਥਾਹ ਦੌਲਤ ਉੱਪਰ ਮਾਣ ਕਰਨ ਦਾ ਅਸਰ ਇਹ ਹੁੰਦਾ ਹੈ ਕਿ ਪੂਰਾ ਆਤਮਿਕ ਸਫ਼ਰ ਉਸ ਦਾਤੇ ਦੀ ਰਹਿਮਤ ਤੋਂ ਬਿਨਾ ਹੀ ਗੁਜਰ ਜਾਂਦਾ ਹੈ, ਜਿਵੇਂ ਰੇਤ ਦੇ ਟਿੱਬੇ ਮੀਂਹ ਨੂੰ ਤਰਸ ਜਾਂਦੇ ਨੇ।
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ॥੫੫॥
ਫ਼ਰੀਦ, ਸਿਰ ’ਤੇ ਧੌਲੇ ਆ ਗਏ ਨੇ, ਦਾੜ੍ਹੀ ਅਤੇ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਨੇ। ਪਰ ਓ ਲਾਪ੍ਰਵਾਹ ਅਤੇ ਭੁਲੱਕੜ ਮਨ, ਤੂੰ ਅਜੇ ਵੀ ਦੁਨਿਆਵੀ ਚਸਕੇ ਮਾਨਣ ’ਚ ਰੁਝਿਆ ਹੋਇਆ ਹੈਂ।
3. ਲਾਲਚ ਦਾ ਔਗੁਣ
ਇਨਸਾਨ ਦੁਨਿਆਵੀ ਵਸਤਾਂ ਜਾਂ ਧਨ-ਦੌਲਤ ਦੇ ਲਾਲਚ ਨਾਲ ਐਨਾ ਭਰਿਆ ਹੁੰਦਾ ਹੈ ਕਿ ਰੱਬ ਨਾਲ ਉਸਦਾ ਰਿਸ਼ਤਾ ਵੀ ਆਮ ਤੌਰ ’ਤੇ ਜਾਂ ਤਾਂ ਡਰ ਦਾ ਹੁੰਦਾ ਹੈ, ਜਾਂ ਫੇਰ ਲਾਲਚ ਦਾ। ਕੋਈ ਵੀ ਧਾਰਮਿਕ ਕੰਮ ਕਰਨ ਪਿੱਛੇ ਅਸਲ ਵਿੱਚ ਉਸਦੀ ਕੋਈ ਨਾ ਕੋਈ ਦੁਨਿਆਵੀ ਇੱਛਾ ਲੁਕੀ ਹੁੰਦੀ ਹੈ। ਪਰ ਜੇ ਪ੍ਰਮਾਤਮਾ ਨਾਲ ਪਿਆਰ ਦੇ ਪਿੱਛੇ ਲਾਲਚ ਹੈ ਤਾਂ ਫੇਰ ਉਹ ਫ਼ਰੀਦ ਜੀ ਮੁਤਾਬਿਕ, ਪਿਆਰ ਹੀ ਨਹੀਂ।
ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥ ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
ਫ਼ਰੀਦ, ਇਹ ਕਿਸ ਤਰ੍ਹਾਂ ਦਾ ਪਿਆਰ ਹੈ ਜਿੱਥੇ ਲਾਲਚ ਹੈ, ਜਿੱਥੇ ਕੋਈ ਦੁਨਿਆਵੀ ਇੱਛਾ ਹੈ, ਅਜਿਹਾ ਪਿਆਰ ਤਾਂ ਨਿਰਾ ਕੂੜ ਹੈ। ਉਸ ਮਾਲਕ ਦੀ ਕਿਰਪਾ ਜੇ ਮੇਰੇ ਉੱਪਰ ਨਹੀਂ, ਭਾਵ ਜੇ ਕਰਤੇ ਪ੍ਰਤੀ ਸੱਚਾ ਪ੍ਰੇਮ ਮੇਰੇ ਅੰਦਰ ਨਹੀਂ ਤਾਂ ਮਤਲਬੀ ਪਿਆਰ, ਰੂਹਾਨੀਅਤ ਦੇ ਇਸ ਸਫ਼ਰ ਵਿੱਚ ਕਿੰਨੀ ਕੁ ਦੇਰ ਤੱਕ ਟਿਕ ਸਕੇਗਾ।
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥
ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥੫੧॥
ਫ਼ਰੀਦ, ਜੇ ਕੋਈ ਮੇਰਾ ਸਰੀਰ ਚੀਰ ਦੇਵੇ ਤਾਂ ਇੱਕ ਬੂੰਦ ਖ਼ੂਨ ਵੀ ਨਹੀਂ ਨਿਕਲੇਗਾ। ਕਿਉਂਕਿ ਜੋ ਤਨ ਉਸ ਰੱਬ ਦੇ ਪਿਆਰ ਵਿੱਚ ਰਤਿਆ ਹੋਇਆ ਹੋਵੇ, ਉਸ ਵਿੱਚ ਖ਼ੂਨ ਨਹੀਂ ਹੁੰਦਾ। ਇਸ ਸਲੋਕ ਨੂੰ ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਜੀ ਵੱਲੋਂ ਹੋਰ ਖੋਲ੍ਹਿਆ ਗਿਆ ਹੈ।
ਮਃ ੩॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥
ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਨੇ ਕਿ ਇਹ ਤਨ, ਰੱਤ (ਖ਼ੂਨ) ਦਾ ਭਰਿਆ ਹੋਇਆ ਹੈ, ਰੱਤ ਬਿਨਾ ਤਨ ਹੋ ਹੀ ਨਹੀਂ ਸਕਦਾ। ਜੋ ਉਸ ਮਾਲਕ ਦੇ ਪਿਆਰ ਵਿੱਚ ਭਿੱਜੇ ਹੋਏ ਹਨ, ਉਹਨਾਂ ਦੇ ਤਨ ਵਿੱਚ ਲੋਭ ਦਾ ਰੱਤ ਨਹੀਂ ਹੁੰਦਾ। ਅਕਾਲ ਪੁਰਖ ਪ੍ਰਤੀ ਆਪਣੇ ਅੰਦਰ ਸਤਿਕਾਰ ਪੈਦਾ ਕਰਨ ਨਾਲ ਇੰਦਰੀਆਂ ’ਚੋਂ ਲੋਭ ਘਟਣ ਲੱਗ ਜਾਂਦਾ ਹੈ ਤੇ ਫਿਰ ਲੋਭ ਨਾਮਕ ਇਹ ਰੱਤ ਵਿੱਚੋਂ ਖ਼ਤਮ ਹੋ ਜਾਂਦਾ ਹੈ। ਜਿਵੇਂ ਅੱਗ, ਧਾਤ (ਲੋਹਾ ਆਦਿ) ਨੂੰ ਸ਼ੁੱਧ ਕਰ ਦਿੰਦੀ ਹੈ ਉਸੇ ਤਰ੍ਹਾਂ ਅਕਾਲ ਪੁਰਖ ਦਾ ਸਤਿਕਾਰ, ਔਗੁਣ ਭਰੇ ਮੈਲੇ ਵਿਚਾਰ ਖ਼ਤਮ ਕਰ ਦਿੰਦਾ ਹੈ। ਨਾਨਕ, ਆਤਮਿਕ ਸਫ਼ਰ ਦੇ ਉਹ ਰਾਹੀ ਬਖ਼ਸ਼ੇ ਹੋਏ ਨੇ ਜੋ ਉਸ ਰਮੇ ਹੋਏ ਦੇ ਪਿਆਰ ਵਿੱਚ ਰੰਗੇ ਹੋਏ ਨੇ।
4. ਔਗੁਣ ਅਤੇ ਸਜ਼ਾ
ਜਿਵੇਂ ਬੂਟਿਆਂ ਦਾ ਫ਼ਲ ਦੇਣਾ ਤੈਅ ਹੈ, ਗੁਣਾਂ ਤੋਂ ਸੁੱਖ ਮਿਲਣਾ ਤੈਅ ਹੈ, ਉਸੇ ਤਰ੍ਹਾਂ ਔਗੁਣਾਂ ਦੀ ਸਜ਼ਾ ਮਿਲਣੀ ਵੀ ਨਿਸ਼ਚਿਤ ਹੈ। ਔਗੁਣਾਂ ਦੀ ਸਭ ਤੋਂ ਵੱਡੀ ਸਜ਼ਾ ਇਹੀ ਹੈ ਕਿ ਆਤਮਿਕ ਸਫ਼ਰ ਬਰਬਾਦ ਹੋ ਜਾਂਦਾ ਹੈ, ਕਾਮਯਾਬ ਨਹੀਂ ਹੁੰਦਾ ਅਤੇ ਜ਼ਿੰਦਗੀ ਦੁੱਖਾਂ ਨਾਲ ਘਿਰੀ ਰਹਿੰਦੀ ਹੈ ।
ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥
ਫ਼ਰੀਦ, ਕਿਸੇ ਜਨਤਕ ਘੜਿਆਲ (ਅਕਸਰ ਸਮੇਂ ਦਾ ਹਿਸਾਬ ਰੱਖਣ ਲਈ ਕਿਸੇ ਧਾਰਮਿਕ ਸਥਾਨ, ਕਿਲ੍ਹੇ ਜਾਂ ਮਹਿਲ ਦੇ ਬਾਹਰ ਲੱਗਿਆ ਇੱਕ ਟੱਲ ਜਾਂ ਡਰੰਮ) ਨੂੰ ਦੇਖ, ਜਿਸ ਨੂੰ ਬਿਨਾ ਕਿਸੇ ਦੋਸ਼ ਤੋਂ ਕੁੱਟਿਆ ਜਾ ਰਿਹਾ ਹੈ। ਜੇ ਇਸ ਬੇਦੋਸ਼ੇ ਨੂੰ ਐਨੀ ਮਾਰ ਪੈ ਰਹੀ ਹੈ ਤਾਂ ਮੇਰੇ ਵਰਗੇ ਔਗੁਣਾਂ ਭਰੇ ਦੋਸ਼ੀ ਨੂੰ ਕਿੰਨੀ ਸਜ਼ਾ ਮਿਲੇਗੀ।
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ॥ ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ॥੪੦॥
ਇਸ ਘੜਿਆਲ ਨੂੰ ਹਰ ਘੰਟੇ ਮਾਰਿਆ ਜਾਂਦਾ ਹੈ ਜਿਵੇਂ ਇਸ ਨੂੰ ਸਜ਼ਾ ਮਿਲ ਰਹੀ ਹੋਵੇ। ਦੁਨਿਆਵੀ ਟੀਚੇ ਪੂਰੇ ਕਰਨ ਦੀ ਦੌੜ ਵਿੱਚ ਮੇਰੇ ਸਰੀਰ ਨੂੰ ਵੀ ਘੜਿਆਲ ਵਾਂਗ ਹਰ ਪਲ ਸਜ਼ਾ ਮਿਲਦੀ ਰਹਿੰਦੀ ਹੈ।
ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ॥ ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ॥
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ॥੪੯॥
ਫ਼ਰੀਦ, ਮੈਂ ਦੇਖਿਆ ਕਿਵੇਂ ਕਪਾਹ ਨੂੰ ਪਿੰਜਿਆਂ ਜਾਂਦਾ ਹੈ ਤੇ ਕਿਵੇਂ ਤਿਲਾਂ ’ਚੋਂ ਤੇਲ ਕੱਢਿਆ ਜਾਂਦਾ ਹੈ। ਮੈਂ ਦੇਖਦਾ ਹਾਂ ਕਿ ਕਿਵੇਂ ਗੰਨੇ ਨਿਚੋੜ ਦਿੱਤੇ ਜਾਂਦੇ ਨੇ ਅਤੇ ਕਿਵੇਂ ਕਾਗਜ਼ ਅਤੇ ਕੱਚੇ ਭਾਂਡੇ ਕੋਲੇ ਉੱਪਰ ਮੱਚਦੇ ਨੇ। ਇਸੇ ਤਰ੍ਹਾਂ ਔਗੁਣਾਂ ਭਰੇ ਕਰਮ ਕਰਨ ਬਦਲੇ ਮੇਰੀ ਆਤਮਿਕ ਜ਼ਿੰਦਗੀ ਭੰਨੀ ਜਾਵੇਗੀ, ਟੁੱਟ ਜਾਵੇਗੀ, ਨੁੱਚੜ ਜਾਵੇਗੀ, ਮੱਚ ਜਾਵੇਗੀ।
ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
ਫ਼ਰੀਦ, ਮੇਰੇ ਜ਼ਿੰਦਗੀ ਦੇ ਉਹ ਪਲ ਜਦੋਂ ਮੈਂ ਰੱਬੀ ਗੁਣ ਵਿਸਾਰ ਦਿੱਤੇ, ਉਹ ਮੇਰੇ ਸਭ ਤੋਂ ਡਰਾਉਣੇ ਪਲ ਹਨ। ਐਸੇ ਡਰਾਉਣੇ, ਜਿੱਥੇ ਵਰਤਮਾਨ ਵਿੱਚ ਅੰਤਾਂ ਦਾ ਦੁੱਖ ਅਤੇ ਭਵਿੱਖ ਵਿੱਚ ਨਾ ਸ਼ਾਂਤੀ ਅਤੇ ਨਾ ਹੀ ਟਿਕਾਅ।
5. ਔਗੁਣ ਅਤੇ ਸੱਚੇ ਨਾਲ ਮਿਲਾਪ
ਮੇਰੇ ਔਗੁਣ ਉਸ ਸੱਚੇ ਨਾਲ ਮਿਲਾਪ ਵਿੱਚ ਸਭ ਤੋਂ ਵੱਡੀ ਰੁਕਾਵਟ ਨੇ। ਇਹਨਾਂ ਦੀ ਵਜ੍ਹਾ ਨਾਲ ਹੀ ਉਸ ਸੱਚੇ ਨਾਲ ਅਜੇ ਤੱਕ ਮੇਲ ਨਹੀਂ ਹੋਇਆ।
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥ ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥
ਫ਼ਰੀਦਾ, ਜੇ ਮੈਂ ਆਪਣੀ ਅਗਿਆਨਤਾ ਛੱਡ ਦਿੱਤੀ ਹੁੰਦੀ ਤਾਂ ਮੇਰਾ ਮੀਤ ਮੈਨੂੰ ਮੇਰੇ ਅੰਦਰ ਮਿਲ ਗਿਆ ਹੁੰਦਾ। ਪਰ ਉਸ ਨਾਲ ਮੇਲ ਨਾ ਹੋਣ ਕਾਰਨ, ਮੈਂ ਆਪਣੇ ਅੰਦਰ ਅੰਤਾਂ ਦਾ ਸੰਤਾਪ ਭੋਗ ਰਿਹਾ ਹਾਂ।
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
ਫ਼ਰੀਦ, ਹਰ ਬੀਤ ਰਹੇ ਦਿਨ ਦੇ ਨਾਲ, ਮੇਰੇ ਔਗੁਣਾਂ ਕਾਰਨ ਮੇਰਾ ਸਰੀਰ ਅਤੇ ਮੇਰੀਆਂ ਇੰਦਰੀਆਂ ਬਰਬਾਦ ਹੋ ਚੁੱਕੀਆਂ ਨੇ। ਇਸ ਬੰਦੇ ਦੇ ਭਾਗ ਦੇਖੋ ਕਿ ਇਸ ਸਭ ਦੇ ਬਾਵਜੂਦ, ਹਾਲੇ ਤੱਕ ਉਸ ਮਾਲਕ ਨਾਲ ਮੇਲ ਨਹੀਂ ਹੋਇਆ।
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
ਮੇਰੇ ਔਗੁਣਾਂ ਨੇ ਮੈਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ ਤੇ ਮੇਰੀਆਂ ਇੰਦਰੀਆਂ ਦੀ ਪੂਰੀ ਤਾਕਤ ਨਿਚੋੜ ਦਿੱਤੀ ਹੈ। ਇਸ ਕਮਜ਼ੋਰ ਹਾਲਤ ਵਿੱਚ ਵੀ ਮੈਂ ਆਪਣੇ ਸਿਰਜਣਹਾਰ ਨੂੰ ਮਿਲਣ ਦੀ ਇੱਛਾ ਨਾ ਗੁਆਵਾਂ।
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ॥ ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ॥੯੨॥
ਉਹ ਮੇਰੇ ਔਗੁਣੋ, ਤੁਸੀਂ ਮੇਰੇ ਅੰਦਰ ਬਹੁਤ ਦੇਰ ਤੋਂ ਬਸੇ ਹੋਏ ਹੋ, ਮੈਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ, ਪਰ ਹੁਣ ਤੁਸੀਂ ਮੈਨੂੰ ਛੱਡ ਕੇ ਚਲੇ ਜਾਓ। ਜਿਸ ਸਰੀਰ ਅੰਦਰ ਮੇਰਾ ਸਿਰਜਣਹਾਰ ਵਸਦਾ ਹੈ, ਉਸਨੂੰ ਹੋਰ ਕਮਜ਼ੋਰ ਨਾ ਕਰੋ।
6. ਕਰਤੇ ਤੋਂ ਬਿਨਾ ਕੋਈ ਹੋਰ ਆਸ
ਗੁਰਮਤਿ ਵਿੱਚ Priority (ਤਰਜੀਹ) ਇੱਕ ਅਹਿਮ ਵਿਸ਼ਾ ਹੈ। ਜੇ ਸਚਿਆਰ ਹੋਣਾ ਮੇਰੀ ਜ਼ਿੰਦਗੀ ਦੀ ਤਰਜੀਹ ਨਹੀਂ ਤਾਂ ਸਚਿਆਰ ਹੋਣਾ ਵੀ ਸੰਭਵ ਨਹੀਂ। ਜੇ ਕਰਤੇ ਨਾਲ ਇੱਕ ਹੋਣ ਤੋਂ ਬਿਨਾ ਜ਼ਿੰਦਗੀ ਦੀ ਕੋਈ ਹੋਰ ਤਰਜੀਹ ਹੈ ਤਾਂ ਵੀ ਇਹ ਇੱਕ ਔਗੁਣ ਹੀ ਹੈ।
ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥
ਧਿਗੁ ਤਿਨ੍ਹ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥
ਫ਼ਰੀਦ, ਲੰਬੀਆਂ ਰਾਤਾਂ ਨੇ ਮੇਰੇ ਪਾਸੇ ਦੁਖਣ ਲਾ ਦਿੱਤੇ ਭਾਵ ਅਗਿਆਨਤਾ ਦੇ ਸਮੇਂ ਨੇ ਮੇਰੇ ਅੰਦਰ ਮਾਨਸਿਕ ਦਰਦ ਭਰ ਦਿੱਤਾ ਹੈ। ਲਾਹਨਤ ਹੈ ਮੇਰੀ ਜ਼ਿੰਦਗੀ ਦੇ ਉਸ ਸਮੇਂ ਉੱਪਰ, ਜਦੋਂ ਮੈਨੂੰ ਉਸ ਪਿਆਰੇ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਆਸ ਸੀ।
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥
ਫ਼ਰੀਦ, ਅੱਧੀ ਜ਼ਿੰਦਗੀ ਮੈਂ ਦੁਨਿਆਵੀ ਪਦਾਰਥਾਂ ਪਿੱਛੇ ਭੱਜ ਕੇ ਗੁਆ ਲਈ ਅਤੇ ਅੱਧੀ ਸੌਂ ਕੇ। ਮੇਰੇ ਅੰਦਰ ਬੈਠਾ ਰੱਬ ਮੈਨੂੰ ਪੁੱਛ ਰਿਹਾ ਹੈ ਕਿ ਕਦੇ ਸੋਚ, ਤੇਰਾ ਇਸ ਦੁਨੀਆ ਵਿੱਚ ਆਉਣ ਦਾ ਮੰਤਵ ਕੀ ਹੈ।
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
ਫ਼ਰੀਦ, ਇਹ ਮੌਕਾ ਕਦੇ ਨਾ ਬਣੇ ਕਿ ਮੈਂ ਉਸ ਮਾਲਕ ਤੋਂ ਬਿਨਾਂ ਕਿਸੇ ਹੋਰ ਦੇ ਰਹਿਮ ’ਤੇ ਹੋਵਾਂ। ਉਹ ਮੇਰੇ ਮਨ, ਜੇ ਕਦੇ ਐਸਾ ਸਮਾਂ ਆਇਆ ਤਾਂ ਇਹ ਮੇਰੀ ਅੰਤਰ-ਆਤਮਾ ਦੀ ਮੌਤ ਹੋਵੇਗੀ।
ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ ॥ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥੪੭॥
ਫ਼ਰੀਦ, ਸੋਹਣੇ ਤੋਂ ਸੋਹਣੇ ਕੱਪੜੇ ਸੀਣ ਲਈ ਤੂੰ ਬਹੁਤ ਜ਼ੋਰ ਲਾਉਂਦਾ ਹੈਂ ਪਰ ਆਪਣੀ ਜਿੰਦ (ਅੰਤਰਆਤਮਾ) ਨੂੰ ਸੀਣ (ਮਜਬੂਤ ਕਰਨ) ਲਈ ਕੋਈ ਉਪਰਾਲਾ ਨਹੀਂ ਕਰਦਾ। ਇਹ ਜਾਣ ਕੇ ਵੀ ਕੋਈ ਹੰਭਲਾ ਨਹੀਂ ਮਾਰਦਾ ਕਿ ਵੱਡੇ ਵੱਡੇ ਧਾਰਮਿਕ ਲੀਡਰਾਂ (ਕਥਿਤ ਸੰਤ ਮਹਾਪੁਰਸ਼) ਸਮੇਤ, ਹਰ ਕੋਈ ਮੌਤ ਲਈ ਲੱਗੀ ਲਾਈਨ ਵਿੱਚ ਖੜ੍ਹਾ ਹੈ।
ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥
ਫ਼ਰੀਦ, ਕਿੱਥੇ ਨੇ ਤੇਰੇ ਮਾਪੇ ਜੋ ਤੈਨੂੰ ਇਸ ਦੁਨੀਆ ਵਿੱਚ ਲਿਆਏ ਸਨ? ਉਹ ਤਾਂ ਕਦੋਂ ਦੇ ਮੁੱਕ ਗਏ ਪਰ ਤੂੰ ਅਜੇ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਤੂੰ ਵੀ ਇਸ ਦੁਨੀਆ ਤੋਂ ਇੱਕ ਦਿਨ ਚਲੇ ਜਾਣਾ ਹੈ।
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥੧੧੪॥
ਮੇਰੀਆਂ ਇੰਦਰੀਆਂ ਦੀ ਨਾਕਾਮਯਾਬੀ ਕਾਰਨ, ਮੈਂ ਹਮੇਸ਼ਾ ਉਸ ਸਾਂਈ ਦੀ ਭਾਲ ਵਿਚ ਹੀ ਰਹੀ, ਕਦੇ ਉਸ ਨਾਲ ਮਿਲਾਪ ਨਾ ਹੋ ਸਕਿਆ। ਸਾਂਈ ਨਾਲ ਮੇਲ ਉਦੋਂ ਹੀ ਹੁੰਦਾ ਹੈ ਜਦੋਂ ਇੰਦਰੀਆਂ ਨੂੰ ਸਾਂਈ ਤੋਂ ਬਿਨਾ ਕਿਸੇ ਹੋਰ ਚੀਜ਼ ਦੀ ਇੱਛਾ ਨਹੀਂ ਹੁੰਦੀ।
7. ਔਗੁਣ ਜੋ ਗੁਣਾਂ ਵਰਗੇ ਲਗਦੇ ਨੇ
ਇਨਸਾਨ ਆਪਣੇ ਕਈ ਔਗੁਣਾਂ ਨੂੰ ਹੀ ਗੁਣ ਸਮਝ ਕੇ ਪੂਰੀ ਉਮਰ ਪਾਲਦਾ ਰਹਿੰਦੈ। ਬੰਦੇ ਲਈ ਸਭ ਤੋਂ ਔਖਾ ਇਹਨਾਂ ਔਗੁਣਾਂ ਨੂੰ ਦੂਰ ਕਰਨਾ ਹੀ ਹੁੰਦਾ ਹੈ।
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥
ਫ਼ਰੀਦ, ਔਗੁਣਾਂ ਭਰੀ ਜ਼ਿੰਦਗੀ ਜੋ ਆਕਰਸ਼ਕ ਲਗਦੀ ਹੈ, ਅਸਲ ਵਿੱਚ ਮੇਰੇ ਆਤਮਿਕ ਜੀਵਨ ਲਈ ਜ਼ਹਿਰ ਹੈ। ਅਣਗਿਣਤ ਇਨਸਾਨਾਂ ਨੇ ਔਗੁਣ ਪਾਲਣ ਵਿੱਚ ਆਪਣਾ ਆਤਮਿਕ ਜੀਵਨ ਬਰਬਾਦ ਕਰ ਲਿਆ ਅਤੇ ਅਣਗਿਣਤ ਨੇ ਉਹਨਾਂ ਔਗੁਣਾਂ ਨੂੰ ਜਿਉਣ ਵਿੱਚ।
8. ਔਗੁਣ ਅਤੇ ਮਨ
ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
ਫ਼ਰੀਦ, ਮੈਂ ਹਰ ਰੋਜ਼ ਆਪਣੇ ਮਨ ਨੂੰ ਚੀਕ-ਚੀਕ ਕੇ ਮੱਤ ਦਿੰਦਾ ਹਾਂ। ਪਰ ਜੋ ਮਨ ਔਗੁਣਾਂ ਦੀ ਜਕੜ੍ਹ ਵਿੱਚ ਹੋਵੇ, ਉਹ ਕਿਵੇਂ ਬਦਲੇ।
9. ਭਟਕਨਾਵਾਂ
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥ ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥
ਮੇਰੇ ਆਤਮਿਕ ਜੀਵਨ ਵਿੱਚ, ਮੇਰੀ ਇੱਕੋ ਇੱਕ ਜਿੰਦੜੀ ਦੇ ਸਾਹਮਣੇ ਅਣਗਿਣਤ ਭਟਕਨਾਵਾਂ ਨੇ। ਇੱਕ ਪਾਸੇ ਤੇਰੇ ਨਾਲ ਮੇਲ ਦੀ ਆਸ ਵਿੱਚ ਮੈਂ ਆਤਮਿਕ ਜੀਵਨ ਦੇ ਸਫ਼ਰ ਉੱਪਰ ਹਾਂ ਹੈ ਤੇ ਦੂਜੇ ਪਾਸੇ ਮੇਰੀਆਂ ਇੰਦਰੀਆਂ ਅਣਗਿਣਤ ਭਟਕਨਾਵਾਂ ਦੇ ਜਾਲ ਵਿੱਚ ਫਸੀਆਂ ਪਈਆਂ ਨੇ।
ਦੁੱਖ
ਜਿਵੇਂ ਕਿ ਉੱਪਰ ਵਿਚਾਰਿਆ ਗਿਆ ਹੈ ਕਿ ਗੁਰਮਤਿ ਅਨੁਸਾਰ ਔਗੁਣਾਂ ਅਤੇ ਦੁੱਖਾਂ ਦਾ ਸਿੱਧਾ-ਸਿੱਧਾ ਸਬੰਧ ਹੈ। ਆਮ ਤੌਰ ‘ਤੇ ਅਸੀਂ ਆਪਣੇ ਮਾਨਸਿਕ ਦੁੱਖਾਂ ਦਾ ਕਾਰਨ ਕਿਸੇ ਦੂਜੇ ਇਨਸਾਨ, ਕਿਸੇ ਖਾਸ ਘਟਨਾ, ਸਮਾਜ, ਸਰਕਾਰਾਂ ਅਤੇ ਸਭ ਤੋਂ ਵੱਧ, ਦੁੱਖਾਂ ਲਈ ਰੱਬ ਨੂੰ ਹੀ ਜ਼ਿੰਮੇਵਾਰ ਮੰਨਦੇ ਹਾਂ। ਆਪਣੇ ਆਪ ਨੂੰ ਛੱਡ ਕੇ ਹਰ ਕੋਈ ਕਸੂਰਵਾਰ ਹੁੰਦਾ ਹੈ। ਪਰ ਬਾਬਾ ਫ਼ਰੀਦ ਜੀ ਸਿੱਧਾ-ਸਿੱਧਾ ਇਹ ਆਖ ਰਹੇ ਹਨ ਕਿ ਦੁੱਖਾਂ ਦਾ ਕਾਰਨ ਸਚਿਆਰ ਨਾ ਹੋਣਾ ਹੈ, ਰੱਬ ਤੋਂ ਟੁੱਟੇ ਹੋਣਾ ਹੈ ਅਤੇ ਰੱਬ ਤੋਂ ਟੁੱਟੇ ਹੋਣ ਦਾ ਸਿੱਧਾ-ਸਿੱਧਾ ਕਾਰਨ ਔਗੁਣਾਂ ਦੇ ਚਿੱਕੜ ਵਿੱਚ ਫਸਿਆ ਹੋਣਾ ਹੈ। ਕਾਮ (ਕਾਮਨਾਵਾਂ), ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਉਹ ਔਗੁਣ ਨੇ ਜੋ ਮੈਨੂੰ ਉਸ ਸਿਰਜਣਹਾਰ ਨਾਲ ਆਪਣੇ ਅੰਦਰੋਂ ਜੁੜਨ ਤੋਂ ਰੋਕੀ ਰੱਖਦੇ ਹਨ। ਆਓ ਦੇਖੀਏ, ਸ਼ੇਖ ਫ਼ਰੀਦ ਕਿਹੜੇ ਦੁੱਖਾਂ ਦੀ ਗੱਲ ਕਰਦੇ ਨੇ।
1. ਸਿਰਜਣਹਾਰ ਤੋਂ ਟੁੱਟਕੇ ਭੁਗਤਿਆ ਜਾਣ ਵਾਲਾ ਦੁੱਖ
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥
ਮੇਰੀ ਅੰਤਰਆਤਮਾ ਦੇ ਸਾਈਂ ਦੀ ਆਸ ਵਿੱਚ, ਮੈਂ ਅਣੀਂਦਾ ਵੀ ਹਾਂ ਅਤੇ ਬੇਚੈਨ ਵੀ। ਜਾ ਕੇ ਪੁੱਛੋ ਮੇਰੀ ਤੜਫਦੀ ਹੋਈ ਅੰਤਰਆਤਮਾ ਨੂੰ ਕਿ ਕਿਵੇਂ ਇਸ ਹਨ੍ਹੇਰ ਵਿੱਚ ਸਮਾਂ ਕੱਟ ਰਹੀ ਏ।
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥
ਤੜਫ ਇਸ ਗੱਲ ਦੀ ਹੈ ਕਿ ਇਹ ਆਤਮਿਕ ਅਤੇ ਦੁਨਿਆਵੀ ਦੋਹਾਂ ਜ਼ਿੰਦਗੀਆਂ ਵਿੱਚ ਹੀ ਨਾ-ਕਾਮਯਾਬ ਹੋ ਗਈ। ਮੇਰੀ ਅੰਤਰਆਤਮਾ ਨੂੰ ਦੁੱਖ ਇਸ ਗੱਲ ਦਾ ਹੈ ਕਿ ਮੇਰਾ ਆਪਣੇ ਮਾਲਕ ਵੱਲ ਭੋਰਾ ਵੀ ਧਿਆਨ ਨਹੀਂ, ਨਾ ਮੇਰਾ ਉਸ ਨਾਲ ਮਿਲਾਪ ਹੋਇਆ, ਪਰ ਕਹਿੰਦਾ ਮੈਂ ਆਪਣੇ ਆਪ ਨੂੰ ਪੂਰਾ ਧਾਰਮਿਕ ਹਾਂ।
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥
ਭਾਵੇਂ ਆਤਮਿਕ ਜੀਵਨ ਹੋਵੇ ਜਾਂ ਦੁਨਿਆਵੀ, ਉਹ ਸਿਰਜਣਹਾਰ ਜੋ ਇਨਸਾਨ ਦੀ ਸਮਝ ਤੋਂ ਪਰ੍ਹੇ ਹੈ, ਜੋ ਹਰ ਗਿਣਤੀ-ਮਿਣਤੀ ਤੋਂ ਪਰ੍ਹੇ ਹੈ, ਉਸ ਨਾਲ ਪਿਆਰ ਲਾਜ਼ਮੀ ਹੈ। ਨਾਨਕ, ਸੱਚੀ ਧਾਰਮਿਕ ਅੰਤਰਆਤਮਾ ਓਹੀ ਹੈ ਜਿਸ ਅੰਦਰ ਉਸ ਸਿਰਜਣਹਾਰ ਲਈ ਪਿਆਰ ਹੈ।
ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥ ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥
ਔਗੁਣਾਂ ਭਰੀ ਜ਼ਿੰਦਗੀ ਸਚਿਆਰ ਭਰਪੂਰ ਨਹੀਂ ਬਣ ਸਕਦੀ, ਜੇ ਔਗੁਣ ਮੇਰੀ ਜ਼ਿੰਦਗੀ ਵਿੱਚ ਜਾਰੀ ਰਹੇ। ਫ਼ਰੀਦ, ਉਸ ਸਿਰਜਣਹਾਰ ਤੋਂ ਟੁੱਟਣ ਕਾਰਨ (ਔਗਣਾਂ ਦੀ ਵਜ੍ਹਾ ਕਰਕੇ) ਇਨਸਾਨ ਦੁੱਖਾਂ ਵਿੱਚੋਂ ਬਾਹਰ ਨਹੀਂ ਆ ਸਕਦਾ।
2. ਦੇਹ ਨਾਲ ਮੋਹ ਅਤੇ ਇਸ ਕਾਰਨ ਦੁੱਖ
ਗੁਰਬਾਣੀ ਸਮਝਦਿਆਂ ਇੱਕ ਕਮਾਲ ਦੀ ਗੱਲ ਦਾ ਮੈਨੂੰ ਅਹਿਸਾਸ ਹੋਇਆ ਕਿ ਇਨਸਾਨ ਨੂੰ ਬਹੁਤੀ ਵਾਰ ਪਤਾ ਹੀ ਨਹੀਂ ਹੁੰਦਾ ਕਿ ਮੈਂ ਦੁਖੀ ਕਿਹੜੀ ਗੱਲੋਂ ਹਾਂ। ਸ਼ੇਖ ਫ਼ਰੀਦ ਆਖ ਰਹੇ ਹਨ ਕਿ ਆਪਣੀ ਦੇਹ ਨਾਲ ਪਾਇਆ ਮੋਹ ਵੀ ਦੁੱਖਾਂ ਦਾ ਕਾਰਨ ਬਣ ਸਕਦਾ ਹੈ। ਜਿਵੇਂ, ਦੇਹ ਦੀ ਖ਼ੂਬਸੂਰਤੀ ਦਾ ਹੰਕਾਰ ਦੁੱਖਾਂ ਦਾ ਕਾਰਨ ਬਣ ਸਕਦਾ ਹੈ, ਦੇਹ ਵੱਲ ਲੋੜੋਂ ਵੱਧ ਧਿਆਨ ਰੱਬ ਨਾਲ ਜੁੜਨ ਦਾ ਸਮਾਂ ਖਾ ਜਾਂਦਾ ਹੈ ਅਤੇ ਦੇਹ ਜਦੋਂ ਬੁਢਾਪੇ ਵਿੱਚ ਖੁਰਨ ਲੱਗ ਜਾਂਦੀ ਹੈ ਤਾਂ ਵੀ ਕਈਆਂ ਲਈ ਦੁੱਖ ਦਾ ਕਾਰਨ ਬਣ ਜਾਂਦੀ ਹੈ।
ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥
ਫ਼ਰੀਦ, ਜੇ ਮੈਂ ਆਪਣੇ ਸਰੀਰ ਨਾਲੋਂ ਮੋਹ ਤੋੜਿਆ ਹੁੰਦਾ, ਜੇ ਥੋੜ੍ਹਾ ਜਿਹਾ ਵੀ ਤੋੜਿਆ ਹੁੰਦਾ ਤਾਂ ਮੇਰੇ ਆਤਮਿਕ ਸਫ਼ਰ ਵਿੱਚ ਮੈਨੂੰ ਐਨੀਆਂ ਔਕੜਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਅਤੇ ਨਾ ਦੁੱਖ ਸਹਿਣੇ ਪੈਂਦੇ।
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ॥ ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ॥੭੭॥
ਜੇ ਮੋਹ ਤੋੜਿਆ ਹੁੰਦਾ ਤਾਂ ਦੰਦ, ਲੱਤਾਂ, ਅੱਖਾਂ, ਮੇਰੇ ਕੰਨ ਅਤੇ ਮੇਰੀਆਂ ਇੰਦਰੀਆਂ ਕਮਜ਼ੋਰ ਹੋਣ ‘ਤੇ ਮੈਨੂੰ ਚਿੰਤਾ ਅਤੇ ਦੁੱਖ ਨਾ ਤੜਫਾਉਂਦੇ।
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥
ਫ਼ਰੀਦ, ਮੈਂ ਆਪਣੇ ਔਗੁਣਾਂ ਨੂੰ ਹੁਣ ਰੱਬੀ ਗੁਣਾਂ ਵਿੱਚ ਬਦਲ ਦਿੱਤਾ, ਹੁਣ ਮੈਨੂੰ ਆਪਣੀਆਂ ਇੰਦਰੀਆਂ ਕਮਜ਼ੋਰ ਹੋਣ ਅਤੇ ਖਿਝ ਤੇ ਗੁੱਸਾ ਮਹਿਸੂਸ ਨਹੀਂ ਆਉਂਦਾ। ਮੇਰੀਆਂ ਇੰਦਰੀਆਂ ਹੁਣ ਖਿਝੀਆਂ ਨਹੀਂ ਰਹਿੰਦੀਆਂ ਸਗੋਂ ਸਬਰ ਅਤੇ ਸੰਤੋਖ਼ ਵਿੱਚ ਹਨ।
ਫਰੀਦਾ ਜਿਨ੍ਹ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
ਫ਼ਰੀਦ, ਜਿਨ੍ਹਾਂ ਖ਼ੂਬਸੂਰਤ ਅੱਖਾਂ ‘ਤੇ ਦੁਨੀਆ ਮੋਹਿਤ ਹੁੰਦੀ ਹੈ, ਮੈਂ ਉਹਨਾਂ ਅੱਖਾਂ ਦੀ ਖ਼ੂਬਸੂਰਤੀ ਦੀ ਅਸਲੀਅਤ ਦੇਖੀ ਹੈ। ਜੋ ਮਨਮੋਹਕ ਅੱਖਾਂ ਕਦੇ ਸੁਰਮੇ ਦੀ ਸਲਾਈ ਨਹੀਂ ਸਨ ਸਹਿੰਦੀਆਂ, ਹੋ ਸਕਦਾ ਕਿਸੇ ਦਿਨ ਕੋਈ ਪੰਛੀ ਉਹਨਾਂ ਵਿੱਚ ਬੈਠ, ਬੱਚੇ ਦੇ ਦੇਵੇ। ਭਾਵ, ਉਹ ਮੇਰੇ ਮਨ-ਆਪਣੀ ਸਰੀਰਿਕ ਖ਼ੂਬਸੂਰਤੀ ਉੱਪਰ ਮਾਣ ਨਾ ਕਰ। ਇਹ ਹਮੇਸ਼ਾ ਰਹਿਣ ਵਾਲੀ ਨਹੀਂ।
ਸ਼ੇਖ ਫ਼ਰੀਦ ਦੀ ਬਾਣੀ ਦੇ ਮੁੱਖ ਤੱਤ ਸਮਝਣ ਦੇ ਇਸ ਸਫ਼ਰ ਦੇ ਆਖਰੀ ਪੜ੍ਹਾਅ ਵਿੱਚ ਵਿਚਾਰਾਂਗੇ ਬਿਰਹਾ, ਆਤਮਿਕ ਸਫ਼ਰ, ਨਿਸ਼ਚਾ ਅਤੇ ਮਿਲਾਪ।
ਧੰਨਵਾਦ !
ਮਨਿੰਦਰ ਸਿੰਘ
4 ਅਕਤੂਬਰ 2025
ਔਗੁਣ ਅਤੇ ਦੁੱਖ
(ਸੇਖ ਫ਼ਰੀਦ ਦੀ ਬਾਣੀ ਦੇ ਮੁੱਖ ਤੱਤ – ਭਾਗ ਦੂਜਾ)

Leave a Reply