Back To Home

ਸਤਿ ਸ੍ਰੀ ਅਕਾਲ !

ਇਹ ਵੈਬਸਾਈਟ ਉਹਨਾਂ ਸੱਜਣਾਂ ਲਈ ਬਣਾਈ ਗਈ ਹੈ ਜੋ ਗੁਰਬਾਣੀ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ। ਜੋ ਗੁਰਬਾਣੀ ਸਮਝਣਾ ਚਾਹੁੰਦੇ ਹਨ, ਗੁਰਬਾਣੀ ਬਣਨਾ ਚਾਹੁੰਦੇ ਹਨ। ਇਸ ਗੱਲ ਦੀ ਖਿੱਚ ਰੱਖਦੇ ਹਨ ਕਿ ਬਾਬੇ ਨਾਨਕ ਦਾ ਫਲਸਫਾ ਆਖਿਰਕਾਰ ਹੈ ਕੀ।

ਗੁਰਬਾਣੀ ਸਮਝਣ ਲਈ ਜ਼ਰੂਰੀ ਵਿਸ਼ਿਆਂ ਉੱਪਰ ਵੀ ਚਰਚਾ ਕੀਤੀ ਜਾ ਸਕਦੀ ਹੈ ਜਿਵੇਂ ਕਿ ਬੋਲੀ, ਕਵਿਤਾ, ਮੁਹਾਵਰੇ, ਸਿੱਖੀ ਸਬੰਧੀ ਮੁਢਲੀ ਜਾਣਕਾਰੀ ਅਤੇ ਸਿੱਖੀ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੇ ਮਸਲੇ।
ਸਾਡੇ ਲਈ ਗੁਰਬਾਣੀ ਸਿਰਫ਼ ਮੱਥੇ ਟੇਕਣ ਲਈ ਨਹੀਂ ਸਗੋਂ ਗੁਰੂ ਦਾ ਗਿਆਨ ਹਾਸਿਲ ਕਰਕੇ ਜੀਵਨ ਖੁਸ਼ਗਵਾਰ ਬਨਾਉਣ ਦਾ ਜ਼ਰੀਆ ਹੈ। ਜੋ ਕਿ ਸਬਦਿ ਵਿਚਾਰ ਰਾਹੀਂ ਹੀ ਸੰਭਵ ਹੈ।

ਸਾਡੀ ਤ੍ਰਾਸਦੀ ਹੈ ਕਿ ਸਬਦਿ ਵਿਚਾਰ ਸਾਡੇ ਸਭਿਆਚਾਰ ਦਾ ਹਿੱਸਾ ਹੀ ਨਹੀਂ ਹੈ। ਕਦੇ ਦਾਦਾ-ਦਾਦੀ ਜਾਂ ਮਾਂ-ਬਾਪ
ਆਪਣੇ ਬੱਚਿਆਂ ਨਾਲ ਬੈਠ ਕਿਸੇ ਇਕ ਸਬਦਿ ਦੀ ਵਿਚਾਰ ਕਰਦੇ ਹੋਣ, ਐਸਾ ਕਦੇ ਸੁਣਿਆ ਹੀ ਨਹੀਂ। ਸਬਦਿ ਵਿਚਾਰ ਅੱਜਕੱਲ੍ਹ ਦੀ ਪੀੜੀ ਲਈ ਇੱਕ ਦਿਲਚਸਪੀ ਦਾ ਮੁੱਦਾ ਬਣ ਸਕੇ, ਇਹ ਉਸੇ ਦਿਸ਼ਾ ਵੱਲ ਇਕ ਨਿਮਾਣਾ ਜਿਹਾ ਯਤਨ ਹੈ।

ਆਓ ਸਬਦਿ ਵਿਚਾਰ ਕਰੀਏ !

ਸੰਪਰਕ: terahukum@gmail.com